ਪੈਕ-ਯੀਅਰ ਇਤਿਹਾਸ ਇੱਕ ਤਰੀਕਾ ਹੈ ਜਿਸ ਨਾਲ ਇਹ ਸਮਝਣ ਵਿੱਚ ਮੱਦਦ ਮਿਲਦੀ ਹੈ ਕਿ ਕਿਸੀ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਕਿੰਨ੍ਹੀਆਂ ਸਿਗਰਟਾਂ ਪੀਤੀਆਂ ਹਨ।
ਜਦੋਂ ਨੈਸ਼ਨਲ ਲੰਗ ਕੈਂਸਰ ਸਕ੍ਰੀਨਿੰਗ 1 ਜੁਲਾਈ 2025 ਤੋਂ ਸ਼ੁਰੂ ਹੋਵੇਗੀ ਤਾਂ ਤੁਹਾਨੂੰ ਆਪਣਾ ਸਮੋਕਿੰਗ ਪੈਕ ਸਾਲ ਦਾ ਇਤਿਹਾਸ ਜਾਣਨ ਦੀ ਲੋੜ ਹੋਵੇਗੀ। ਤੁਸੀਂ ਹੇਠਾਂ ਦਿੱਤੇ ਟੂਲ ਦੀ ਵਰਤੋਂ ਕਰਕੇ ਆਪਣੇ ਪੈਕ ਸਾਲ ਦੇ ਇਤਿਹਾਸ ਦੀ ਗਣਨਾ ਕਰ ਸਕਦੇ ਹੋ।
ਤੁਹਾਡੇ ਪੈਕ ਸਾਲ ਦੇ ਇਤਿਹਾਸ ਦੇ ਬਾਵਜੂਦ, ਅਸੀਂ ਇਸ ਖੋਜ-ਅਧਿਐਨ ਵਿੱਚ ਤੁਹਾਡੀ ਭਾਗੀਦਾਰੀ ਵਿੱਚ ਦਿਲਚਸਪੀ ਰੱਖਦੇ ਹਾਂ।
ਇਹ ਕੈਲਕੁਲੇਟਰ ਇਹ ਹਿਸਾਬ ਲਗਾ ਕੇ ਤੁਹਾਡੇ ਪੈਕ-ਯੀਅਰ ਇਤਿਹਾਸ ਦੀ ਗਣਨਾ ਕਰਨ ਵਿੱਚ ਤੁਹਾਡੀ ਮੱਦਦ ਕਰਦਾ ਹੈ ਕਿ ਤੁਸੀਂ ਕਿੰਨੇ ਸਾਲ ਸਿਗਰਟ ਪੀਤੀ ਹੈ ਅਤੇ ਤੁਸੀਂ ਹਰ ਰੋਜ਼ ਔਸਤਨ ਕਿੰਨੀਆਂ ਸਿਗਰਟਾਂ ਪੀਤੀਆਂ ਹਨ।
ਤੁਹਾਡੇ ਪੈਕ-ਯੀਅਰ ਦੇ ਇਤਿਹਾਸ ਦੀ ਗਣਨਾ ਕਰਨਾ ਥੋੜ੍ਹਾ ਔਖਾ ਹੋ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਸਮਿਆਂ ‘ਤੇ ਕੁੱਝ ਸਮੇਂ ਲਈ ਸਿਗਰਟ ਪੀਣਾ ਛੱਡ ਦਿੱਤਾ ਹੋਵੇ ਜਾਂ ਵੱਧ ਜਾਂ ਘੱਟ ਵਾਰ ਸਿਗਰਟ ਪੀਤੀ ਹੋਵੇ।
ਇੱਥੇ ਕੁੱਝ ਉਦਾਹਰਣਾਂ ਹਨ
ਜੌਨ ਨੇ ਆਪਣੇ 20ਵੇਂ ਦੇ ਦਹਾਕੇ ਵਿੱਚ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ, ਪਰ ਜਦੋਂ ਉਹ 30 ਸਾਲਾਂ ਦਾ ਹੋਇਆ, ਤਾਂ ਉਸਨੇ ਸਿਗਰਟ ਪੀਣੀ ਛੱਡ ਦਿੱਤੀ।
ਹਾਲਾਂਕਿ, 35 ਸਾਲ ਦੀ ਉਮਰ ਵਿੱਚ, ਜੌਨ ਨੇ ਦੁਬਾਰਾ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।
ਜੌਨ ਹੁਣ 51 ਸਾਲਾਂ ਦਾ ਹੈ।
ਜੌਨ ਨੇ 10 ਸਾਲ + 16 ਸਾਲ = 26 ਸਾਲ ਤੱਕ ਸਿਗਰਟ ਪੀਤੀ ਹੈ।
ਉਹ ਸੋਚਦਾ ਹੈ ਕਿ ਔਸਤਨ ਉਸਨੇ ਉਸ ਸਮੇਂ ਦੌਰਾਨ ਇੱਕ ਦਿਨ ਵਿੱਚ ਸ਼ਾਇਦ 25 ਸਿਗਰਟਾਂ ਪੀਤੀਆਂ ਹੋਣ (ਪ੍ਰਤੀ ਦਿਨ ਇੱਕ ਪੈਕ ਤੋਂ ਥੋੜ੍ਹਾ ਵੱਧ)।
ਕੈਲਕੁਲੇਟਰ ਦੀ ਵਰਤੋਂ ਕਰਦੇ ਹੋਏ, ਉਸਦਾ ਪੈਕ-ਯੀਅਰ ਇਤਿਹਾਸ 32.5 ਪੈਕ-ਯੀਅਰ ਹੈ, ਜਿਸਦਾ ਮਤਲਬ ਹੈ ਕਿ ਉਹ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਯੋਗ ਹੈ।
ਟ੍ਰੇਸੀ ਨੇ 15 ਸਾਲ ਦੀ ਉਮਰ ਵਿੱਚ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ।
ਉਸਨੇ ਅਗਲੇ 12 ਸਾਲਾਂ ਤੱਕ ਸਿਗਰਟ ਪੀਤੀ ਜਦੋਂ ਤੱਕ ਉਹ 27 ਸਾਲ ਦੀ ਉਮਰ ਵਿੱਚ ਗਰਭਵਤੀ ਨਹੀਂ ਹੋ ਗਈ।
ਉਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਅਤੇ 35 ਸਾਲ ਦੀ ਉਮਰ ਵਿੱਚ ਫਿਰ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਹੁਣ ਟ੍ਰੇਸੀ ਰੋਜ਼ਾਨਾ ਇੱਕ ਪੈਕ ਸਿਗਰਟ (20 ਸਿਗਰਟਾਂ) ਪੀਂਦੀ ਹੈ।
ਟ੍ਰੇਸੀ ਹੁਣ 58 ਸਾਲਾਂ ਦੀ ਹੈ।
ਟ੍ਰੇਸੀ ਨੇ 12 ਸਾਲ + 23 ਸਾਲ = 35 ਸਾਲ ਤੱਕ ਸਿਗਰਟ ਪੀਤੀ ਹੈ।
ਇਸ ਕੈਲਕੁਲੇਟਰ ਦੀ ਵਰਤੋਂ ਕਰਦੇ ਹੋਏ, ਉਸਦਾ ਪੈਕ-ਯੀਅਰ ਇਤਿਹਾਸ 35 ਪੈਕ-ਯੀਅਰ ਹੈ, ਜਿਸਦਾ ਮਤਲਬ ਹੈ ਕਿ ਉਹ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਯੋਗ ਹੈ।